होमबड़ी ख़बरेंविडियो
logo

पंजाब

ਹਰਿਆਣਾ ਕੈਬਿਨੇਟ ਨੇ शहीद ਦੇ ਪਰਿਵਾਰ ਨੂੰ ਜਮੀਨ ਵੰਡ ਕਰਨ ਦੀ ਮੰਜ਼ੂਰੀ

Featured Image

ਚੰਡੀਗੜ੍ਹ 28 ਦਸੰਬਰ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹਰਿਆਣਾ ਕੈਬਿਨੇਟ ਨੇ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸ਼ਹੀਦ ਸਬ-ਇੰਸਪੈਕਟਰ ਜੈ ਭਗਵਾਨ ਦੀ ਪਤਨੀ ਸ੍ਰੀਮਤੀ ਕਮਲੇਸ਼ ਸ਼ਰਮਾ ਨੂੰ ਸ਼ਾਮਲਾਤ ਜਮੀਨ ਤੋਂ 200 ਗਜ ਦੀ ਜਮੀਨ ਵੰਡ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ।           ਸ਼ਹੀਦ ਜੈ ਭਗਵਾਨ ਜਿਲਾ ਫਰੀਦਾਬਾਦ ਦੇ ਬਲੱਭਗੜ੍ਹ ਬਲਾਕ ਦੇ ਪਿੰਡ ਹੀਰਾਪੁਰ ਦੇ ਵਾਸੀ ਸਨ। ਉਨ੍ਹਾਂ ਨੇ 12 ਦਸੰਬਰ, 1995 ਨੂੰ ਅੱਤਵਾਦੀ ਵਿਰੋਧੀ ਮੁਹਿੰਮ ਦੌਰਾਨ ਆਪਣੇ ਜਾਨ ਦਾ ਬਲੀਦਾਨ ਦਿੱਤਾ ਸੀ।           ਸ੍ਰੀਮਤੀ ਕਮਲੇਸ਼ ਸ਼ਰਮਾ ਕੋਲ ਮੌਜ਼ੂਦਾ ਵਿਚ ਕੋਈ ਰਿਹਾਇਸ਼ੀ ਮਕਾਨ ਨਹੀਂ ਹੈ। ਅਜਿਹੇ ਵਿਚ ਜੈ ਭਗਵਾਨ ਦੇ ਪਰਿਵਾਰ ਦੇ ਸਨਮਾਨ ਵੱਜੋਂ ਇਹ ਜਮੀਨ ਦਿੱਤੀ ਜਾਵੇਗੀ।           ਇਹ ਫੈਸਲਾ ਪੰਜਾਬ ਪਿੰਡ ਜਮੀਨ (ਵਿਨਿਯਮਨ) ਨਿਯਮ, 1964 ਦੇ ਨਿਯਮ 13 ਅਨੁਸਾਰ         ਹਨ। ਇਹ ਪ੍ਰਵਧਾਨ ਸੂਬਾ ਸਰਕਾਰ ਤੋਂ ਪਹਿਲਾਂ ਪ੍ਰਵਾਨਗੀ ਦੇ ਨਾਲ ਪਿੰਡ ਪੰਚਾਇਤ ਨੂੰ ਰਿਹਾਇਸ਼ੀ ਮੰਤਵਾਂ ਲਈ 200 ਵਰਗ ਗਜ ਤਕ ਸ਼ਾਮਲਾਤ ਜਮੀਨ ਤੋਹਫੇ ਵੱਜੋਂ ਇਜਾਜਤ ਦਿੰਦਾ ਹੈ। ਇਸ ਪ੍ਰਵਧਾਨ ਦੇ ਤਹਿਤ ਵਿਸ਼ੇਸ਼ ਤੌਰ 'ਤੇ ਰੱਖਿਆ ਅਤੇ ਨੀਮ ਸੈਨਿਕ ਬਲਾਂ ਦੇ ਉਨ੍ਹਾਂ ਮੈਂਬਰਾਂ ਨੂੰ ਲਾਭ ਪਹੁੰਚਾਇਆ ਜਾਂਦਾ ਹੈ, ਜੋ ਗੰਭੀਰ ਤੌਰ 'ਤੇ ਫੱਟੜ ਹਨ ਅਤੇ ਅਪੰਗ ਹੋ ਗਏ ਹਨ ਜਾਂ ਜੰਗ ਜਾਂ ਅੱਤਵਾਦ ਵਿਰੋਧੀ ਮੁਹਿੰਮਾਂ ਵਿਚ ਸ਼ਹੀਦ ਹੋ ਗਏ ਹਨ। ਸ਼ਰਤ ਇਹ ਹੈ ਕਿ ਆਸ਼ਰਿਤ ਪਰਿਵਾਰਾਂ ਕੋਲ ਯੋਗ ਰਿਹਾਇਸ਼ੀ ਸਹੂਲਤ ਨਹੀਂ ਹੋਣੀ ਚਾਹੀਦੀ ਹੈ।

Showing page 42 of 186

Advertisment

ads

जरूर पढ़ें